ਵਿਭਾਗ ਦੀ ਸਥਾਪਨਾ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਥਾਪਨਾ 1962 ਵਿੱਚ ਹੋਈ ਅਤੇ ਸ਼ੁਰੂ ਤੋਂ ਹੀ ਵਿਦੇਸ਼ੀ ਭਾਸ਼ਾਵਾਂ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਇਹ ਵਿਭਾਗ ਹੋਂਦ ਵਿੱਚ ਆਇਆ। ਵਿਦੇਸ਼ੀ ਭਾਸ਼ਾਵਾਂ ਵਿਭਾਗ ਵਿੱਚ ਸਰਟੀਫਿਕੇਟ, ਡਿਪੋਲਮਾ ਅਤੇ ਐਡਵਾਂਸ ਡਿਪੋਲਮਾ ਇਨ ਫਰੈਂਚ ਅਤੇ ਜਰਮਨ ਦੇ ਕੋਰਸ ਪੜ੍ਹਾਏ ਜਾਂਦੇ ਹਨ। ਇਨ੍ਹਾਂ ਕੋਰਸਾਂ ਵਿੱਚ ਹਰ ਸਾਲ ਸੈਂਕੜੇ ਵਿਦਿਆਰਥੀ ਦਾਖਲਾ ਲੈਂਦੇ ਹਨ। ਇਨ੍ਹਾਂ ਗਤੀਵਿਧੀਆਂ ਅਨੁਸਾਰ ਰਸ਼ੀਅਨ, ਚੀਨੀ ਅਤੇ ਸਪੈਨਿਸ਼ ਭਾਸ਼ਾਵਾਂ ਵੀ ਮੰਗ ਅਨੁਸਾਰ ਪੜ੍ਹਾਈਆਂ ਜਾਂਦੀਆਂ ਹਨ। ਡਿਸਟੈਂਸ ਐਜੂਕੇਸ਼ਨ, ਟੂਰੀਜ਼ਮ, ਹੋਸਪਿਟੈਲਿਟੀ ਅਤੇ ਹੋਟਲ ਮੈਨੇਜਮੈਂਟ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ, ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਵਿਭਾਗਾਂ ਦੇ ਸਹਿਯੋਗ ਨਾਲ ਵਿਦੇਸ਼ੀ ਭਾਸ਼ਾਵਾਂ ਵਿਭਾਗ ਫਰੈਂਚ ਦੇ ਵੱਖ ਵੱਖ ਕੋਰਸ ਕਰਵਾਉਂਦਾ ਹੈ। ਇਸ ਵਿਭਾਗ ਵੱਲੋਂ ਪੜ੍ਹਾਏ ਗਏ ਕੋਰਸ ਯੂਰਪੀਅਨ ਰੈਫਰੈਂਸ ਫਰੇਮਵਰਕ ਅਤੇ ਮਾਰਕੀਟ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਸਮੱਗਰੀ ਨੂੰ ਇਸ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ ਕਿ ਇਹ ਨੌਜਵਾਨਾਂ ਲਈ ਰੁਜਗਾਰ ਦੇ ਅਵਸਰਾਂ ਨੂੰ ਖੋਲਣਗੇ।
Department History
Punjabi University, Patiala, established in 1962, has, since its inception, recognized the significance of foreign languages and a department for the teaching of some of the world languages has been in existence right from the beginning. The department offers courses at Certificate, Diploma and Advanced Diploma levels in German and French. Russian and Chinese languages are also offered as per demand. In collaboration with the departments of Distance Education; Tourism, Hospitality and Hotel Management; Linguistics and Punjabi Lexicography and School of Management Studies, the Department of Foreign Languages conducts various courses in French. The fact that the courses offered are in conformity with the European Reference Framework and the market demand, the content of these courses of study has been designed with the intention that it would open excellent employment avenues to the youth.
ਥਰਸਟ ਏਰੀਆ
- ਫਰੈਂਚ, ਜਰਮਨ, ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਦੀਆਂ ਸਾਹਿਤਕ, ਵਿਗਿਆਨਕ ਅਤੇ ਕਾਨੂੰਨੀ ਦਸਤਾਵੇਜ ਦਾ ਅਨੁਵਾਦ।
- ਨਿਯਮਤ ਤੌਰ ਤੇ ਵਿਦਿਆਰਥੀਆਂ ਅਤੇ ਪ੍ਰਵਾਸੀਆਂ ਦੀਆਂ ਲੋੜਾਂ ਦੇ ਅਨੁਸਾਰ ਵਿਦੇਸ਼ੀ ਭਾਸ਼ਾਵਾਂ ਪੜਾਉਣ ਦੀ ਵਿਧੀ ਅਤੇ ਕੋਰਸਾਂ ਦੀ ਸਮੱਗਰੀ ਦਾ ਨਵੀਨੀਕਰਨ। ਅਗਸਤ 2007 ਤੋਂ. ਪ੍ਰਵਾਸੀਆਂ ਨੂੰ ਜਰਮਨ ਅਤੇ ਕੁਝ ਹੋਰ ਯੂਰਪੀਅਨ ਭਾਸ਼ਾਵਾਂ ਵਿੱਚ ਅੰਤਰਰਾਸ਼ਟਰੀ ਪ੍ਰੀਖਿਆਵਾਂ ਨੂੰ ਪਾਸ ਕਰਨਾ ਜਰੂਰੀ ਹੈ। ਵਿਦਿਆਰਥੀਆਂ ਨੂੰ ਜਰਮਨ ਦੀ "Start Deutsch" ਪ੍ਰੀਖਿਆ ਪਾਸ ਕਰਨ ਲਈ ਤਿਆਰ ਕੀਤਾ ਜਾਂਦਾ ਹੈ। ਇਸ ਪ੍ਰੀਖਿਆ ਨੂੰ ਭਾਰਤ ਅਤੇ ਦੁਨੀਆਂ ਦੇ 90 ਤੋਂ ਵੀ ਵੱਧ ਮੁਲਕਾਂ ਵਿਚ ਆਯੋਜਿਤ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਵਿਦਿਆਰਥੀਆਂ ਨੂੰ DELF ਅਤੇ DALF ਪ੍ਰੀਖਿਆਵਾਂ ਲਈ ਵੀ ਤਿਆਰ ਕੀਤਾ ਜਾਂਦਾ ਹੈ। ਇਹ ਵੀ ਵਰਨਣਯੋਗ ਹੈ ਕਿ ਇਨ੍ਹਾਂ ਪ੍ਰੀਖਿਆਵਾਂ ਦਾ ਆਯੋਜਨ ਦੁਨੀਆ ਦੇ 154 ਮੁਲਕਾਂ ਵਿਚ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਵਿਭਾਗ TEF ਦੀ ਤਿਆਰੀ ਲਈ ਕਨੇਡਾ ਜਾਣ ਵਾਲੇ ਚਾਹਵਾਨ ਵਿਦਿਆਰਥੀਆਂ ਨੂੰ ਵੀ Training ਦਿੰਦਾ ਹੈ। ਇਸ ਪ੍ਰਕਾਰ ਵਿਦਿਆਰਥੀਆਂ ਲਈ Dual certification ਪ੍ਰਾਪਤ ਕਰਨ ਦੇ ਰਾਹ ਨੂੰ ਪੱਧਰਾ ਕਰਦਾ ਹੈ। ਫਰੈਂਚ ਅਤੇ ਜਰਮਨ ਦੇ ਕੋਰਸਾਂ ਦਾ ਸਿਲੇਬਸ ਨਿਯਮਿਤ ਅੰਤਰਾਲਾਂ ਤੇ ਸੋਧਿਆ ਜਾਂਦਾ ਹੈ ਅਤੇ ਇਹ UGC ਦੇ ਮਾਡਲ ਪਾਠਕ੍ਰਮ ਅਤੇ European Reference Framework ਦੇ ਮਾਨਕਾਂ ਦੀ ਪਾਲਨਾਂ ਕਰਦਾ ਹੈ।
Thrust Areas
- Translation of literary, scientific and legal texts from & into French, German, English, Hindi & Punjabi.
- Innovation in teaching methodology and course content to suit the needs of regular students and emigrants. Since August 2007, emigrants have been required to pass an international examination in German and some other European languages and the students are trained to appear for the European Examination “Start Deutsch” held in India and in more than 90 countries across the globe. The same way, students are also trained to appear for the French international exams DELF and DALF which are held in 154 countries of the world. In addition, the department also trains students desirous of emigrating to Canada prepare for TEF. This paves the way for the students to acquire dual certifications. The syllabi of German and French are revised at regular intervals and conform to UGC Model Curriculum as well as to the programmers of the European Reference Framework
ਪਾਠਕ੍ਰਮ (Syllabus)
Courses Offered and Faculty
Information authenticated by
Head
Webpage managed by
University Computer Centre
Departmental website liaison officer
--
Last Updated on:
09-03-2020