About The Department
Punjabi University, Patiala is a multi-faculty institution of higher education in India dedicated to the all-round promotion of Punjabi Language, Literature and Culture. It is the first in the world to introduce Sikh Sacred Music as a subject in the Faculty of Arts & Culture. Gurmat Sangeet as an independent academic discipline has been introduced to create awareness and spread the knowledge and essence of Sikh Sacred Music among people of diverse cultures.
To achieve this objective, this University has initiated a comprehensive Gurmat Sangeet Project to enable people to acquire academic excellence and revive this unique musical tradition of Punjab. Initially, Gurmat Sangeet Chair was established in 2003 for the promotion, propagation and preservation of Gurmat Sangeet as a school of music. After the Chair gained world-wide appreciation, the University authorities also established a teaching Department of Gurmat Sangeet on the eve of 400th Parkash Utsav of Sri Guru Granth Sahib.
ਵਿਭਾਗ ਬਾਰੇ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਉਚੇਰੀ ਵਿੱਦਿਆ ਦੀ ਬਹੁ ਪੱਖੀ ਸੰਸਥਾ ਹੈ ਜੋ ਕਿ ਪੰਜਾਬੀ ਭਾਸ਼ਾ ਸਾਹਿਤ ਅਤੇ ਸਭਿਆਚਾਰ ਦੇ ਸਰਬ ਪੱਖੀ ਪ੍ਰਚਾਰ ਨੂੰ ਸਮਰਪਿਤ ਹੈ। ਗੁਰਮਤਿ ਸੰਗੀਤ ਨੂੰ ਫ਼ੈਕਲਟੀ ਆਫ਼ ਆਰਟਸ ਅਤੇ ਕਲਚਰ ਅਧੀਨ ਵਿਸ਼ੇ ਵਜੋਂ ਲਾਗੂ ਕਰਨ ਵਾਲੀ ਵਿਸ਼ਵ ਭਰ ਵਿਚ ਇਹ ਪਹਿਲੀ ਯੂਨੀਵਰਸਿਟੀ ਹੈ। ਵੱਖ ਵੱਖ ਸਭਿਆਚਾਰਾਂ ਦੇ ਲੋਕਾਂ ਵਿਚ ਗੁਰਮਤਿ ਸੰਗੀਤ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਇਸ ਦੇ ਗਿਆਨ ਅਤੇ ਪ੍ਰਚਾਰ ਤੇ ਪਰਸਾਰ ਹਿਤ ਇਸ ਨੂੰ ਅਕਾਦਮਿਕ ਵਿਸ਼ੇ ਵਜੋਂ ਸਥਾਪਿਤ ਕੀਤਾ ਗਿਆ ਹੈ।
ਇਸ ਉਦੇਸ਼ ਦੀ ਪੂਰਤੀ ਲਈ ਇਸ ਯੂਨੀਵਰਸਿਟੀ ਵਲੋਂ ਗੁਰਮਤਿ ਸੰਗੀਤ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਤਾਂ ਕਿ ਇਸ ਵਿਲੱਖਣ ਸੰਗੀਤ ਪਰੰਪਰਾ ਨੂੰ ਪੁਨਰਸੁਰਜੀਤ ਕੀਤਾ ਜਾ ਸਕੇ ਅਤੇ ਲੋਕਾਂ ਨੂੰ ਗੁਰਮਤਿ ਸੰਗੀਤ ਦੇ ਪ੍ਰਚਾਰ ਪ੍ਰਸਾਰ ਅਤੇ ਸੰਭਾਲ ਲਈ 2003 ਵਿਚ ਗੁਰਮਤਿ ਸੰਗੀਤ ਚੇਅਰ ਦੀ ਸਥਾਪਨਾ ਹੋਈ। ਚੇਅਰ ਦੀ ਵਿਸ਼ਵ ਭਰ ਵਿਚ ਪ੍ਰਸ਼ੰਸਾ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਉਤਸਵ ਦੇ ਮੌਕੇ ਦੇ ਯੂਨੀਵਰਸਿਟੀ ਅਧਿਕਾਰੀਆਂ ਵਲੋਂ ਗੁਰਮਤਿ ਸੰਗੀਤ ਵਿਭਾਗ ਦੀ ਸਥਾਪਨਾ ਕੀਤੀ ਗਈ।
Courses Offered and Faculty
Information authenticated by
Incharge
Webpage managed by
Department
Departmental website liaison officer
Satbir
Last Updated on:
03-02-2023