ਵਿਭਾਗ ਦੀ ਸਥਾਪਨਾ: 2010
ਸੈਰ ਸਪਾਟਾ, ਮਹਿਮਾਨਨਿਵਾਜ਼ੀ ਅਤੇ ਹੋਟਲ ਪ੍ਰਬੰਧਨ ਵਿਭਾਗ ਦੀ ਸਥਾਪਨਾ 2010 ਵਿਚ ਕੀਤੀ ਗਈ ਸੀ ਜਿਸ ਦਾ ਮੁੱਖ ਮੰਤਵ ਟੂਰੀਜਮ, ਹੋਟਲ ਮੈਨੇਜਮੈਂਟ ਅਤੇ ਹੋਸਪਿਟੈਲਿਟੀ ਖੇਤਰ ਵਿਚ ਵਿੱਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦੇਣਾ ਅਤੇ ਉਨ੍ਹਾਂ ਨੂੰ ਕਾਮਯਾਬੀ ਹਾਸਲ ਕਰਵਾਉਣਾ ਹੈ। ਵਿਭਾਗ ਵਿਦਿਆਰਥੀਆਂ ਨੂੰ ਇਸ ਖੇਤਰ ਵਿਚ ਆਧੁਨਿਕ ਤਰੀਕੇ ਅਤੇ ਤਜਰਬਾ ਹਾਸਲ ਕਰਵਾ ਕੇ ਲੀਡਰਸ਼ਿਪ ਰੁਤਬਾ ਹਾਸਲ ਕਰਨ ਲਈ ਮਦਦ ਕਰਦਾ ਹੈ। ਵਿਭਾਗ ਦੇ ਗਰੈਜੂਏਟ ਵਿਦਿਆਰਥੀਆਂ ਕੈਟਰਿੰਗ ਕੰਪਨੀਆਂ, ਰੈਸਟੋਰੈਂਟ, ਸਟਾਰ ਹੋਟਲ, ਏਅਰਲਾਈਨਜ਼, ਕਰੂਜ਼ਸ਼ਿਪ, ਟਰੈਵਲ ਏਜੰਸੀਆਂ, ਫੂਡ ਕੰਪਨੀਆਂ ਅਤੇ ਇਸ ਖੇਤਰ ਵਿਚ ਆਪਣਾ ਖ਼ੁਦ ਦਾ ਕੰਮ ਕਰਨ ਦੀ ਚੋਣ ਕਰ ਸਕਦੇ ਹਨ। ਵਿਭਾਗ ਵਿਚ ਚੱਲ ਰਹੇ ਬੀ.ਐੱਚ.ਐੱਮ, ਬੀ.ਟੀ.ਟੀ.ਐੱਮ ਅਤੇ ਸਰਟੀਫਿਕੇਟ ਕੋਰਸ ਇਨ ਬੇਕਰੀ ਐਂਡ ਕੁੱਕਰੀ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਤਜਰਬਾ ਅਤੇ ਹੁਨਰ ਅਧਾਰਤਿ ਵਿਦਿਆ ਪ੍ਰਦਾਨ ਕਰਵਾ ਕੇ ਉਨ੍ਹਾਂ ਨੂੰ ਸੈਰ ਸਪਾਟਾ, ਮਹਿਮਾਨਨਿਵਾਜ਼ੀ ਅਤੇ ਹੋਟਲ ਪ੍ਰਬੰਧਨ ਖੇਤਰ ਵਿਚ ਆਪਣਾ ਰੁਜ਼ਗਾਰ ਪਾਉਣ ਲਈ ਮਦਦ ਕਰਦੇ ਹਨ। ਵਿਭਾਗ ਦੇ ਤਜਰਬੇਕਾਰ ਅਧਿਆਪਕ ਵਿਦਿਆਰਥੀਆਂ ਨੂੰ ਇਸ ਇਸ ਖੇਤਰ ਵਿਚ ਸਫਲ ਬਣਾਉਣ ਲਈ ਪੁਰਜ਼ੋਰ ਕੋਸ਼ਿਸ਼ ਕਰਦੇ ਹਨ। ਵਿਭਾਗ ਦੇ ਅਧਿਆਪਕਾਂ ਕੋਲ ਵਿਦਿਆਰਥੀਆਂ ਨੂੰ ਮੁਹਾਰਤ ਦੇਣ ਲਈ ਅਨੇਕਾਂ ਸਾਲਾ ਦਾ ਤਜਰਬਾ ਹਾਸਲ ਹੈ। ਸੈਰ ਸਪਾਟਾ ਮਹਿਮਾਨਨਿਵਾਜ਼ੀ ਅਤੇ ਹੋਟਲ ਪ੍ਰਬੰਧਨ ਖੇਤਰ ਦੁਨੀਆ ਦਾ ਸਭ ਤੋਂ ਵੱਧ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਵਾਉਣ ਵਾਲਾ ਖੇਤਰ ਹੈ। ਭਾਰਤ ਵਿਚ ਅੱਜ ਵੀ ਸਟਾਰ ਹੋਟਲ, ਰੈਸਟੋਰੈਂਟ, ਟਰੈਵਲ ਏਜੰਸੀ ਅਤੇ ਸੈਰ ਸਪਾਟਾ ਖੇਤਰ ਵਿਚ ਹੁਨਰਮੰਦਾਂ ਤੇ ਮਾਹਿਰਾਂ ਦੀ ਸਖ਼ਤ ਜ਼ਰੂਰਤ ਹੈ ਅਤੇ ਇਹ ਦਿਨ-ਬ-ਦਿਨ ਹੋਰ ਵੀ ਵੱਧ ਰਹੀ ਹੈ।
Date of Establishment of the Department:2010
The Department of Tourism, Hospitality and Hotel Management was established in the year 2010 on the pillars of innovation and technology with a wide vision of imparting world class training in Hotel Management, Tourism and Hospitality sector to young aspirants who wish to excel and create bench mark in this glamorous profession. The courses run here provide hands on experience to the students by imparting training in both practical and theoretical aspects of the Hotel Management and Tourism. A competent, seasoned faculty and expert talks from leaders in this industry give the course its cutting edge. It contains state of the art facilities in all areas of training that would enable the students to enter the hospitality and tourism industry with the confidence of a seasoned manager. The dynamic and young faculty armed with years of industry experience prepares the students to face global challenges in Hospitality & Tourism Sector. The Department induces students with latest hospitality and tourism concepts, skills and management techniques to make them productive and professional for taking up leadership positions in hospitality and tourism organizations all over the world. Tourism and Hospitality industries are the world's largest employers. The tourism and hospitality industry has excellent growth prospects both in India and abroad. India is still deficit in star hotels, tourism organizations & airlines and as such the demand for hotel management, tourism and hospitality personnel will continue to grow. The Graduates of these courses will have the option to join catering establishments, restaurants, hotels, airlines cruise ships, travel agencies, food companies and travel organizations and can become entrepreneurs in this flourishing business.
Message from the Head
ਵਿਭਾਗ ਵਿਚ ਚੱਲ ਰਹੇ ਬੀ.ਐੱਚ.ਐੱਮ, ਬੀ.ਟੀ.ਟੀ.ਐੱਮ ਅਤੇ ਸਰਟੀਫਿਕੇਟ ਕੋਰਸ ਇਨ ਬੇਕਰੀ ਐਂਡ ਕੁੱਕਰੀ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਤਜਰਬਾ ਅਤੇ ਹੁਨਰ ਅਧਾਰਤਿ ਵਿਦਿਆ ਪ੍ਰਦਾਨ ਕਰਵਾ ਕੇ ਉਨ੍ਹਾਂ ਨੂੰ ਸੈਰ ਸਪਾਟਾ, ਮਹਿਮਾਨਨਿਵਾਜ਼ੀ ਅਤੇ ਹੋਟਲ ਪ੍ਰਬੰਧਨ ਖੇਤਰ ਵਿਚ ਆਪਣਾ ਰੁਜ਼ਗਾਰ ਪਾਉਣ ਲਈ ਮਦਦ ਕਰਦੇ ਹਨ। ਵਿਭਾਗ ਦੇ ਤਜਰਬੇਕਾਰ ਅਧਿਆਪਕ ਵਿਦਿਆਰਥੀਆਂ ਨੂੰ ਇਸ ਇਸ ਖੇਤਰ ਵਿਚ ਸਫਲ ਬਣਾਉਣ ਲਈ ਪੁਰਜ਼ੋਰ ਕੋਸ਼ਿਸ਼ ਕਰਦੇ ਹਨ। ਵਿਭਾਗ ਦੇ ਅਧਿਆਪਕਾਂ ਕੋਲ ਵਿਦਿਆਰਥੀਆਂ ਨੂੰ ਮੁਹਾਰਤ ਦੇਣ ਲਈ ਅਨੇਕਾਂ ਸਾਲਾ ਦਾ ਤਜਰਬਾ ਹਾਸਲ ਹੈ।
ਸੈਰ ਸਪਾਟਾ ਮਹਿਮਾਨਨਿਵਾਜ਼ੀ ਅਤੇ ਹੋਟਲ ਪ੍ਰਬੰਧਨ ਖੇਤਰ ਦੁਨੀਆ ਦਾ ਸਭ ਤੋਂ ਵੱਧ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਵਾਉਣ ਵਾਲਾ ਖੇਤਰ ਹੈ। ਭਾਰਤ ਵਿਚ ਅੱਜ ਵੀ ਸਟਾਰ ਹੋਟਲ, ਰੈਸਟੋਰੈਂਟ, ਟਰੈਵਲ ਏਜੰਸੀ ਅਤੇ ਸੈਰ ਸਪਾਟਾ ਖੇਤਰ ਵਿਚ ਹੁਨਰਮੰਦਾਂ ਤੇ ਮਾਹਿਰਾਂ ਦੀ ਸਖ਼ਤ ਜ਼ਰੂਰਤ ਹੈ ਅਤੇ ਇਹ ਦਿਨ-ਬ-ਦਿਨ ਹੋਰ ਵੀ ਵੱਧ ਰਹੀ ਹੈ। ਵਿਭਾਗ ਨੇ ਪੰਜਾਬ ਹੈਰੀਟੇਜ ਅਤੇ ਟੂਰਿਜ਼ਮ ਪਰਮੋਸ਼ਨ ਬੋਰਡ ਨਾਲ ਇਕ (ਐੱਮ.ਓ.ਯੂ.) ਕੀਤਾ ਹੈ ਜੋ ਕਿ ਵਿਦਿਆਰਥੀਆਂ ਨੂੰ ਸੈਰ ਸਪਾਟਾ ਖੇਤਰ ਵਿਚ ਕਈ ਤਰਾ ਦੇ ਰੋਜ਼ਗਾਰ ਅਤੇ ਟਰੇਨਿੰਗ ਸਬੰਧੀ ਮੌਕੇ ਪ੍ਰਦਾਨ ਕਰਨ ਵਿਚ ਮਦਦਗਾਰ ਹੋਵੇਗਾ।
ਡਾ . ਪਰਮਿੰਦਰ ਸਿੰਘ ਢਿੱਲੋਂ
ਮੁੱਖੀ
Message from the Head
The Department of Tourism, Hospitality and Hotel Management was established in 2010 on the pillars of innovation and technology with a wide vision of imparting world class training in Hotel Management, Tourism and Hospitality to young aspirants who wish to excel and create bench mark in this glamorous profession. The courses provide hands on experience to the students by imparting training in both practical and theoretical aspects of the Hotel Management and Tourism. A competent, seasoned faculty and expert talks from leaders in this industry give the course its cutting edge. It contains state of the art facilities in all areas of training that would enable the students to enter the hospitality and tourism industry with the confidence of a seasoned manager. The dynamic and young faculty armed with years of industry experience prepares the students to face global challenges in Hospitality & Tourism Sector. The Department induces students with latest hospitality and tourism concepts, skills and management techniques to make them productive and professional for taking up leadership positions in hospitality and tourism organizations all over the world. Tourism and Hospitality industries are the world's largest employers. The tourism and hospitality industry has excellent growth prospects both in India and abroad. India is still deficit in star hotels, tourism organizations & airlines and as such the demand for hotel management, tourism and hospitality personnel will continue to grow. The Graduates of these courses will have the option to join catering establishments, restaurants, hotels, airlines cruise ships, travel agencies, food companies and travel organizations and can become entrepreneurs in this flourishing business. Recently, a memorandum of understanding (MOU) has been signed with Punjab Heritage and Tourism Promotion Board (PHTTB) for imparting intellectual and academic inputs and engaging in activities which will boost tourism in the state. The students are engaged and motivated to participate in various state level tourism events, internship programmes conducted by The Punjab Heritage and Tourism Promotion Board which further increases their exposure in hospitality and tourism field.
Dr. Parminder Singh Dhillon
Head
ਉਪਲਬਧ ਸਹੂਲਤਾਂ ਅਤੇ ਸੇਵਾਵਾਂ ਦਾ ਸੰਖੇਪ ਵੇਰਵਾ
- ਐਂਡਵਾਂਸ ਟਰੇਨਿੰਗ ਕਿਚਨ: ਇਹ ਕਿਹਾ ਜਾਂਦਾ ਹੈ ਕਿ ਅਸੀਂ ਸਭ ਤੋਂ ਪਹਿਲਾ ਭੋਜਨ ਨੂੰ ਅੱਖਾਂ ਨਾਲ ਦੇਖਦੇ ਹਾਂ ਅਤੇ ਇੱਕ ਸ਼ੈੱਫ਼ ਨੂੰ ਨਾ ਹੀ ਸਿਰਫ਼ ਭੋਜਨ ਬਣਾਉਣ ਦੀ ਵਿਧੀ ਆਉਣੀ ਚਾਹੀਦੀ ਹੈ ਬਲਕਿ ਉਸ ਨੂੰ ਭੋਜਨ ਨੂੰ ਖ਼ੂਬਸੂਰਤ ਤਰੀਕੇ ਨਾਲ ਪੇਸ਼ ਕਰਨ ਦੀ ਮੁਹਾਰਤ ਵੀ ਹੋਣੀ ਚਾਹੀਦੀ ਹੈ। ਇਹ ਲੈਬ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਭੋਜਨ ਨੂੰ ਤਿਆਰ ਕਰਨ ਦੀ ਸਿਖਲਾਈ ਦੇਣ ਲਈ ਹੈ। ਭੋਜਨ ਬਣਾਉਣ ਦੇ ਦੁਨੀਆ ਦੇ ਵੱਖ-ਵੱਖ ਨਵੇਂ ਤਰੀਕਿਆਂ ਬਾਰੇ ਲੈਬ ਵਿਚ ਅਤੇ ਆਧੁਨਿਕ ਸਿਖਲਾਈ ਅਤੇ ਜਾਣਕਾਰੀ ਪ੍ਰਦਾਨ ਕਰਨ ਲਈ ਆਧੁਨਿਕ ਉਪਕਰਨ ਮੌਜੂਦ ਹਨ।
- ਕੁਅੰਟਟੀ ਫੂਡ ਕਿਚਨ: ਇਸ ਲੈਬ ਨੂੰ ਜ਼ਿਆਦਾ ਗਿਣਤੀ ਵਿਚ ਭੋਜਨ ਬਣਾਉਣ ਵਾਲੀ ਲੈਬ ਕਿਹਾ ਜਾਂਦਾ ਹੈ। ਵਿਦਿਆਰਥੀਆਂ ਨੂੰ ਜ਼ਿਆਦਾ ਮਾਤਰਾ ਵਿੱਚ ਭੋਜਨ ਬਣਾਉਣ ਦੇ ਵੱਖ-ਵੱਖ ਅਭਿਆਸ ਕਰਵਾਏ ਜਾਂਦੇ ਹਨ ਅਤੇ ਅਤਿ-ਆਧੁਨਿਕ ਉਪਕਰਨ ਵਰਤਣ ਦੀ ਸਿਖਲਾਈ ਦਿੱਤੀ ਜਾਂਦੀ ਹੈ।
- ਬੇਸਿਕ ਟਰੇਨਿੰਗ ਕਿਚਨ: ਇਸ ਲੈਬ ਵਿਚ ਵਿਦਿਆਰਥੀਆਂ ਨੂੰ ਰਸੋਈ ਦੀਆਂ ਮੁੱਢਲੀਆਂ ਗੱਲਾ ਨਾਲ ਸੰਬੰਧਿਤ ਸਿਖਲਾਈ ਦਿੱਤੀ ਜਾਂਦੀ ਹੈ। ਭੋਜਨ ਤਿਆਰ ਕਰਨ ਲਈ ਵਰਤੇ ਜਾਣ ਵਾਲੇ ਉਪਕਰਨਾਂ ਦੀ ਵਰਤੋਂ ਅਤੇ ਸਾਂਭ-ਸੰਭਾਲ ਦੀ ਸਿੱਖਿਆ ਵੀ ਦਿੱਤੀ ਜਾਂਦੀ ਹੈ।
- ਬੇਕਰੀ ਅਤੇ ਕੰਨਫੈਕਸ਼ਨਰੀ: ਇਸ ਲੈਬ ਵਿਚ ਵਿਦਿਆਰਥੀਆਂ ਨੂੰ ਵੱਖ-ਵੱਖ ਕਿਸਮਾਂ ਦੇ ਬੇਕਰੀ ਪਦਾਰਥ ਜਿਵੇਂ ਕਿ- ਕੇਕ, ਬਿਸਕੁਟ, ਪੇਸਟਰੀ ਅਤੇ ਬਰੈੱਡ ਬਣਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ।
- ਬੇਸਿਕ ਟਰੇਨਿੰਗ ਰੈਸਟੋਰੈਂਟ: ਇਹ ਸ਼ੈੱਫ਼ ਵੱਲੋਂ 60 ਵਿਅਕਤੀਆਂ ਨੂੰ ਪਰੋਸੇ ਜਾਣ ਵਾਲੇ ਭੋਜਨ ਦੀ ਪੇਸ਼ਕਸ਼ ਲਈ ਲੈਬ ਹੈ। ਇਸ ਲੈਬ ਵਿਚ ਵਿਦਿਆਰਥੀਆਂ ਨੂੰ ਭੋਜਨ ਪਰੋਸਣ ਦੇ ਵੱਖ-ਵੱਖ ਤਰੀਕੇ ਅਤੇ ਨਵੇਂ-ਨਵੇਂ ਉਪਕਰਨ ਵਰਤਣ ਦੀ ਜਾਣਕਾਰੀ ਦਿੱਤੀ ਜਾਂਦੀ ਹੈ।
- ਐਡਵਾਂਸ ਟਰੇਨਿੰਗ ਰੈਸਟੋਰੈਂਟ: ਇਸ ਲੈਬ ਵਿਚ ਵਿਦਿਆਰਥੀਆਂ ਨੂੰ ਫਰੈਂਚ, ਰਸ਼ੀਅਨ ਅਤੇ ਅੰਗਰੇਜ਼ੀ ਤਰੀਕਿਆਂ ਨਾਲ ਭੋਜਨ ਪਰੋਸਣ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਜਿਹੜਾ ਭੋਜਨ ਰਸੋਈ ਵਿਚ ਬਣਾਇਆ ਜਾਂਦਾ ਹੈ ਉਹ ਮਹਿਮਾਨਾਂ ਨੂੰ ਟੇਬਲ ਉੱਤੇ ਪਰੋਸਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਸ ਲੈਬ ਵਿਚ ਮੋਖਬਾਰ ਵੀ ਹੈ ਜਿਸ ਵਿਚ ਵਿਦਿਆਰਥੀ ਨੂੰ ਕਈ ਤਰਾਂ ਦੀਆਂ ਡਰਿੰਕਜ਼ ਬਣਾਉਣੀਆਂ ਸਿਖਾਈਆਂ ਜਾਂਦੀਆਂ ਹਨ।
- ਹਾਊਸ ਕੀਪਿੰਗ ਲੈਬ: ਇਸ ਲੈਬ ਵਿਚ ਵਿਦਿਆਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਪਦਾਰਥ ਜੋ ਹੋਟਲ ਦੀ ਸਾਫ਼-ਸਫ਼ਾਈ ਅਤੇ ਖ਼ੂਬਸੂਰਤੀ ਲਈ ਇਸਤੇਮਾਲ ਹੁੰਦੇ ਹਨ, ਬਾਰੇ ਸਿਖਲਾਈ ਦਿੱਤੀ ਜਾਂਦੀ ਹੈ। ਵਿਦਿਆਰਥੀ ਇਸ ਲੈਬ ਵਿਚ ਕਈ ਤਰ੍ਹਾਂ ਦੇ ਆਧੁਨਿਕ ਉਪਕਰਨਾਂ ਦੀ ਵਰਤੋ ਬਾਰੇ ਵੀ ਸਿਖਲਾਈ ਲੈਂਦੇ ਹਨ।
- ਫ਼ਰੰਟ ਆਫ਼ਿਸ ਲੈਬ: ਪੰਜ ਤਾਰਾ ਹੋਟਲਾਂ ਵਿਚ ਫ਼ਰੰਟ ਆਫ਼ਿਸ ਵੱਖ-ਵੱਖ ਕਰਮਚਾਰੀਆਂ ਅਤੇ ਆਉਣ-ਜਾਣ ਵਾਲੇ ਮਹਿਮਾਨਾਂ ਨਾਲ ਮਹਿਮਾਨ ਨਿਵਾਜੀ ਨਿਭਾਉਣ ਅਤੇ ਸੂਚਨਾਵਾਂ ਦੇ ਅਦਾਨ-ਪ੍ਰਦਾਨ ਲਈ ਹੁੰਦਾ ਹੈ। ਵਿਭਾਗ ਵਿਚ ਇੱਕ ਫ਼ਰੰਟ ਆਫ਼ਿਸ ਲੈਬ ਹੈ ਜਿਸ ਵਿਚ ਵਿਦਿਆਰਥੀਆਂ ਨੂੰ ਤਕਨਾਲੋਜੀ/ਉਪਕਰਨਾ ਦਾ ਇਸਤੇਮਾਲ ਕਰਕੇ ਹੋਟਲ ਦੇ ਕਮਰਿਆਂ ਦਾ ਰਾਖਵਾਂਕਰਨ ਅਤੇ ਮਹਿਮਾਨਾਂ ਨਾਲ ਗੱਲ-ਬਾਤ/ਸੰਚਾਰ ਕਰਨ ਦੀ ਤਰੀਕੇ ਸਿਖਾਏ ਜਾਂਦੇ ਹਨ।
- ਕੰਪਿਊਟਰ ਲੈਬ: ਵਿਭਾਗ ਵਿਚ ਆਧੁਨਿਕ ਉਪਕਰਨਾ ਨਾਲ ਲੈਸ ਇੱਕ (ਏ.ਸੀ.) ਕੰਪਿਊਟਰ ਲੈਬ ਹੈ। ਵਿਦਿਆਰਥੀ ਇਸ ਲੈਬ ਵਿਚ ਬੈਠ ਕੇ ਕੰਪਿਊਟਰ ਰਾਹੀਂ ਕਈ ਤਰ੍ਹਾਂ ਦੀ ਜਾਣਕਾਰੀ ਅਤੇ ਸਿੱਖਿਆ ਪ੍ਰਾਪਤ ਕਰ ਸਕਦੇ ਹਨ।
- ਫੂਡ ਐਂਡ ਬੈਵਰਜ ਸਟੋਰ: ਵਿਭਾਗ ਵਿਚ ਇਕ ਸਟੋਰ ਹੈ ਜਿਸ ਰਾਹੀਂ ਵਿਭਾਗ ਵਿਚ ਪਏ ਸਮਾਨ ਦੀ ਇਨਵੈਂਟਰੀ ਦਾ ਰਿਕਾਰਡ ਰੱਖਣ ਦੀ ਸਿਖਲਾਈ ਦਿੱਤੀ ਜਾਂਦੀ ਹੈ।
Infrastructure
Department of Tourism, Hospitality & Hotel Management, Punjabi University, Patiala is one of the premier institutes equipped with latest and state-of-the-art infrastructure and facilities for the aspiring Industry professionals. The department is having the following infrastructure for the skill development and industry oriented growth of the students:
- ADVANCE TRAINING KITCHEN: It is said that we eat with our eyes, nose, mouth (tongue) and stomach. A Chef not only makes the food edible, but also takes care of the visual appeal and gastronomic values of each food. This lab deals with the preparation, production and presentation of foods from different cuisines of the World. Latest trends in gastronomy are very well practiced here. The lab is equipped with ultra-modern kitchen gadgets and equipment for providing advanced learning inputs to the young minds.
- QUANTITY FOOD KITCHEN: Also known as bulk kitchen. Here, students are taught bulk cooking and the food from different regions of India is being practiced by the students. Students are exposed to various bulk cooking equipment and their usage in catering organizations.
- BASIC TRAINING KITCHEN: Students are given training related to the basics of the kitchen and are being taught usage, handling and care of equipment’s used for preparing food. The learners here are trained towards basic cooking techniques and principles.
- BAKERY AND CONFECTIONERY LAB: Students are taught different varieties of cakes, pastries, biscuits and bread items.
- BASIC TRAINING RESTAURANT: A 60-Cover Restaurant which serves the creations by the Chefs in the making is managed by the student service personnel. All known forms of food and beverage (F&B) service are taught to the students with practical demonstrations.
- ADVANCE TRAINING RESTAURANT: This is where the student practices the high class French & Russian service. The food from the kitchen comes displayed in variable platters and dishes which are very skill fully served by the students. In this Restaurant the student learn to carve large pieces of joints on the table size trolley and also do finish specially items on the table size guerdon trolley. The students also learn to serve various alcoholic and non-alcoholic beverages. The students are also exposed to bar practices in a mock bar and are taught to prepare various drinks.
- MOCK BAR: A display for the alcoholic and non-alcoholic beverages which are served to the guest at the time of beverage service.
- HOUSEKEEPING LAB: The students are given hands on training in cleaning different areas with a vast range of surfaces on floors, walls and furniture. The students are trained in the science and aesthetics of horticulture development and flower arrangement to create a scenically attractive environment all around. Students in this lab learns to use and handle various modern equipment’s used in housekeeping department of star hotels These facilities are utilized to impart knowledge and skills to become an effective housekeeper in any modern hotel.
- FRONT OFFICE: The Front Office department in a Hotel is responsible for the sale of hotel rooms. Through systematic methods of reservations followed by registration process and assigning rooms to clients. 50% of revenue earned by hotel is through room sales. Students specialize in customer handling, communication skills, Hospitality service and guest satisfaction and these skills are being taught in Front Office Department. The students also learn role playing, Situation Handling, Other Front Office related exercises, Property Management Systems, accounting are the key areas of training in this lab.
- COMPUTER LAB: The department has fully air conditioned state of art computer lab. It is equipped with latest PCs, LCD Projectors, Multimedia, Overhead projectors CDs on each subject area-These are some of the audio-visual aids used extensively by faculty to ensure a more effective learning environment for students.
ਪਾਠਕ੍ਰਮ (ਸਿਲੇਬਸ) Syllabus
Courses Offered and Faculty
Information authenticated by
Dr. Parminder Singh Dhillon
Webpage managed by
University Computer Centre
Departmental website liaison officer
--
Last Updated on:
02-05-2023