ਵਿਭਾਗ ਦੀ ਸਥਾਪਨਾ :1974
ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੀ ਸਥਾਪਨਾ ਪੰਜਾਬੀ ਯੂਨੀਵਰਸਿਟੀ, ਪਟਿਆਲਾਵਿਖੇ 1974 ਵਿਚ ਹੋਈ। ਆਰੰਭ ਤੋਂ ਹੀ ਇਹ ਵਿਭਾਗ ਪੱਤਰਕਾਰੀ ਦੇ ਸਿੱਖਿਆ ਕੇਂਦਰ ਵਿਚ ਮੋਹਰੀ ਸਥਾਨ 'ਤੇ ਰਿਹਾ ਹੈ ਅਤੇ ਵਿਦਿਆਰਥੀਆਂ ਲਈ ਸਿੱਖਿਆ, ਸਿਖਲਾਈ ਅਤੇ ਇਕ ਵਧੀਆ ਵਿੱਦਿਅਕ ਮਾਹੌਲ ਸਿਰਜਣ ਵਿਚ ਕਾਮਯਾਬ ਰਿਹਾ ਹੈ। ਮੀਡੀਆ ਅਤੇ ਸੰਚਾਰ ਅਧਿਐਨ ਦੇ ਮੌਲਿਕ ਸਿਧਾਂਤਾਂ, ਮਾਨਤਾਵਾਂ, ਮੁਹਾਰਤ ਅਤੇ ਯੋਗਤਾ ਅਧਾਰਿਤ ਵਿੱਦਿਅਕ ਉਦੇਸ਼ਾਂ ਦੀ ਪੂਰਤੀ ਲਈ ਵਿਭਾਗ ਆਪਣੀ ਵਚਨਬੱਧਤਾ ਲਈ ਮਾਣ ਮਹਿਸੂਸ ਕਰਦਾ ਹੈ। ਵਿਭਾਗ ਆਪਣੀਆ ਪਹਿਲ-ਕਦਮੀਆਂ ਜਿਵੇ ਕਿ 1985 ਵਿਚ ਪੱਤਰਕਾਰੀ ਅਤੇ ਜਨ ਸੰਚਾਰ ਦੀ ਮਾਸਟਰ ਡਿਗਰੀ, 1993 ਵਿਚ ਪੀ.ਐੱਚ.ਡੀ ਦੀ ਡਿਗਰੀ ਅਤੇ 2010 ਵਿਚ ਰੈਗੂਲਰ ਐੱਮ.ਫਿਲ ਦੀ ਡਿਗਰੀ ਕਰਕੇ ਉੱਤਰੀ ਭਾਰਤ ਵਿਚ ਸਭ ਤੋਂ ਮੋਹਰੀ ਰਿਹਾ ਹੈ । ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬੀ ਯੂਨੀਵਰਸਿਟੀ ਦੁਆਰਾ ਡਿਸਟੈਂਸ ਐਜੂਕੇਸ਼ਨ ਦੇ ਰਾਹੀਂ ਪੱਤਰਕਾਰੀ ਅਤੇ ਜਨਸੰਚਾਰ ਵਿਸ਼ੇ ਦੀ ਸਿਖਲਾਈ ਅਤੇ ਪੜ੍ਹਾਈ ਕਰਵਾਈ ਜਾ ਰਹੀ ਹੈ । ਵਿਭਾਗ ਵੱਲੋਂ ਡਿਪਲੋਮਾ ਅਤੇ ਮਾਸਟਰ ਪ੍ਰੋਗਰਾਮ ਲਈ ਪੂਰਨ ਤੌਰ 'ਤੇ ਅਕਾਦਮਿਕ ਗਤੀਵਿਧੀਆਂ ਵਿਚ ਸਹਿਯੋਗ ਦਿੱਤਾ ਜਾ ਰਿਹਾ ਹੈ । ਉੱਘੇ ਪੱਤਰਕਾਰ ਸ੍ਰੀ. ਕੁਲਦੀਪ ਨਈਅਰ ਨੇ ਇਸ ਵਿਭਾਗ ਨੂੰ ਸ਼ੁਰੂ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਵਿਭਾਗ ਨਾਲ ਜੁੜੇ ਰਹੇ । ਆਪਣੇ ਸਮੇ ਦੇ ਪ੍ਰਸਿੱਧ ਅਧਿਆਪਕ ਪ੍ਰੋ.ਐੱਲ.ਆਰ. ਨਾਗਪਾਲ 1975 ਤੋਂ ਲੈ ਕੇ 1985 ਤੱਕ ਵਿਭਾਗ ਦੇ ਪਹਿਲੇ ਮੁਖੀ ਰਹੇ।
ਇਸ ਵੇਲੇ ਵਿਭਾਗ ਵੱਲੋ ਐੱਮ.ਏ, ਐੱਮ.ਫਿਲ ਅਤੇ ਪੀ.ਐੱਚ.ਡੀ ਦੇ ਕੋਰਸ ਚਲਾਏ ਜਾ ਰਹੇ ਹਨ । ਨੇੜਲੇ ਦੂਰਦਰਾਡੇ ਰਾਜਾਂ ਜਿਵੇਂ ਆਸਾਮ, ਉੱਤਰਪ੍ਰਦੇਸ਼, ਬਿਹਾਰ, ਮੱਧਪ੍ਰਦੇਸ਼, ਰਾਜਸਥਾਨ, ਜੰਮੂਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਦਿੱਲੀ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ ਤੋਂ ਵੀ ਵਿਦਿਆਰਥੀ ਪੱਤਰਕਾਰੀ ਦੇ ਵਿਚ ਐੱਮ.ਏ, ਪੀ.ਐੱਚ.ਡੀ ਅਤੇ ਐੱਮ.ਫਿਲ ਲਈ ਦਾਖਲਾ ਲੈਂਦੇ ਹਨ । ਇਸ ਤੋਂ ਇਲਾਵਾਂ ਕੌਮਾਂਤਰੀ ਪੱਧਰ' ਤੇ ਅਫਰੀਕੀ ਮੁਲਕਾਂ ਜਿਵੇਂ ਕਿ ਇਥੋਪੀਆਂ, ਕੀਨੀਆ ਅਤੇ ਲਿਸੋਥੋ ਤੋਂ ਵਿਦਿਆਰਥੀ ਪੱਤਰਕਾਰੀ ਵਿਚ ਉਚੇਰੀ ਸਿੱਖਿਆ ਹਾਸਲ ਕਰਨ ਲਈ ਆਉਂਦੇ ਹਨ । ਪੰਜਾਬ ਵਿਚ ਮਾਝਾ, ਮਾਲਵਾ ਅਤੇ ਦੁਆਬਾ ਖੇਤਰਾਂ ਦੇ ਸਾਰੇ ਜ਼ਿਲਿਆਂ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾ ਦੇ ਵਿਦਿਆਰਥੀ ਪੱਤਰਕਾਰੀ ਅਤੇ ਮੀਡੀਆ ਦੀ ਪੜਾਈ ਕਰਨ ਲਈ ਆਉਂਦੇ ਹਨ ।
ਮੀਡੀਆ ਦੇ ਵਿਭਿੰਨ ਖੇਤਰਾਂ ਜਿਵੇ ਰੇਡੀਓ, ਟੈਲੀਵਿਜ਼ਨ, ਅਖ਼ਬਾਰਾਂ, ਮੈਗਜ਼ੀਨ, ਵਿਗਿਆਪਨ ਕਲਾ, ਜਨ ਸੰਪਰਕ ਅਤੇ ਕਾਰਪੋਰੇਟ ਸੰਚਾਰ ਵਰਗੇ ਹੋਰ ਨਾਂ ਕਈ ਖੇਤਰਾਂ ਵਿਚ ਰੁਜ਼ਗਾਰ ਦੇ ਵਧੀਆ ਮੌਕੇ ਮੁਹੱਈਆ ਕਰਨ ਵਿਚ ਵਿਭਾਗ ਵੱਲੋ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ । ਇਸ ਵਿਭਾਗ ਦੇ ਪੁਰਾਣੇ ਵਿਦਿਆਰਥੀ ਲੱਗਭਗ ਸਾਰੀਆਂ ਪ੍ਰਮੁੱਖ ਖੇਤਰੀ ਅਤੇ ਕੌਮੀ ਅਖ਼ਬਾਰਾਂ ਜਿਵੇ ਕਿ 'ਦ ਟ੍ਰਿਬਿਊਨ, ਪੰਜਾਬੀ ਟ੍ਰਿਬਿਊਨ, ਦੈਨਿਕ ਟ੍ਰਿਬਿਊਨ, 'ਦ ਹਿੰਦੁਸਤਾਨ ਟਾਈਮਜ਼, 'ਦ ਟਾਈਮਜ਼ ਆਫ ਇੰਡੀਆ, 'ਦ ਇੰਡੀਅਨ ਐਕਸਪ੍ਰੈੱਸ, ਰੋਜ਼ਾਨਾ ਅਜੀਤ, ਜਗਬਾਣੀ, ਪੰਜਾਬੀ ਜਾਗਰਣ, ਸਪੋਕਸਮੈਨ, ਦੇਸ਼ ਸੇਵਕ, ਦੈਨਿਕ ਭਾਸਕਰ, ਅਮਰ ਉਜਾਲਾ ਆਦਿ ਅਖਬਾਰਾਂ ਵਿਚ ਕੰਮ ਕਰ ਰਹੇ ਹਨ । ਇਸੇ ਤਰਾਂ ਵਿਭਾਗ ਦੇ ਵਿਦਿਆਰਥੀ ਪ੍ਰਮੁੱਖ ਟੈਲੀਵਿਜ਼ਨ ਚੈਨਲਾਂ ਜਿਵੇ ਕਿ ਜ਼ੀ ਪੰਜਾਬ ਹਰਿਆਣਾ, ਪੀ.ਟੀ.ਸੀ, ਨਿਊਜ਼18, ਏ.ਬੀ.ਪੀ, ਬੀ.ਬੀ.ਸੀ ਪੰਜਾਬੀ, ਈ.ਟੀ.ਵੀ, ਇੰਡੀਆ ਨਿਊਜ਼ ਅਤੇ ਜਸ ਪੰਜਾਬੀ ਵਿਚ ਕੰਮ ਕਰ ਰਹੇ ਹਨ । ਇਸ ਤੋਂ ਇਲਾਵਾ ਬਹੁਤ ਸਾਰੇ ਵਿਦਿਆਰਥੀਆਂ ਨੇ ਆਲ ਇੰਡੀਆ ਰੇਡੀਓ ਅਤੇ ਪ੍ਰਾਈਵੇਟ ਚੈਨਲਾਂ ਵਿਚ ਆਪਣੀ ਵਿਸ਼ੇਸ਼ ਜਗ੍ਹਾ ਬਣਾਈ ਹੈ । ਵਿਭਾਗ ਇਹ ਦੱਸਣ ਵਿਚ ਬਹੁਤ ਮਾਣ ਮਹਿਸੂਸ ਕਰਦਾ ਹੈ ਕਿ ਵੱਖ-ਵੱਖ ਖੇਤਰਾਂ ਦੇ ਵਿਦਵਾਨ, ਜਨਸੰਪਰਕ ਅਧਿਕਾਰੀ, ਭਾਰਤੀ ਸੂਚਨਾ ਸੇਵਾ ਅਫਸਰ, ਅੰਗ੍ਰੇਜ਼ੀ, ਪੰਜਾਬੀ ਅਤੇ ਹਿੰਦੀ ਅਖਬਾਰਾਂ ਦੇ ਨਿਊਜ਼ ਐਡੀਟਰ, ਬਿਊਰੋਚੀਫ਼, ਟੈਲੀਵਿਜ਼ਨ ਚੈਨਲਾਂ ਦੇ ਮੁੱਖ ਅਧਿਕਾਰੀ, ਸਟੇਸ਼ਨ ਡਾਇਰੈਕਟਰ, ਸਕਾਲਰ ਅਤੇ ਲੇਖਕ ਇਸ ਵਿਭਾਗ ਦੇ ਵਿਦਿਆਰਥੀ ਰਹਿ ਚੁੱਕੇ ਹਨ ।
ਪੇਸ਼ੇਵਰ ਅਤੇ ਤਕਨੀਕੀ ਮੁਹਾਰਤ ਨੂੰ ਵਧਾਉਣ ਲਈ ਵਿਭਾਗ ਪਿਛਲੇ ਸਾਲਾਂ ਤੋਂ ਫਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ, ਪੁਣੇ ਦੇ ਸਹਿਯੋਗ ਨਾਲ ਵੀਡੀਓ ਪ੍ਰੋਡਕਸ਼ਨ ਉੱਪਰ ਕਈ ਵਰਕਸ਼ਾਪਾਂ ਕਰਵਾ ਚੁੱਕਿਆ ਹੈ। ਅਜੋਕੇ ਸਮੇਂ ਵਿਚ ਵਿਭਾਗ ਕੋਲ ਆਪਣਾ ਰੇਡੀਓ ਅਤੇ ਟੈਲੀਵਿਜ਼ਨ ਸਟੂਡੀਓ ਹੈ ਜਿੱਥੇ ਵਿਦਿਆਰਥੀ ਦਸਤਾਵੇਜੀ ਅਤੇ ਲਘੂ ਫਿਲਮਾਂ ਬਣਾਉਦੇ ਹਨ । ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ ਦੇ ਅੰਤਰਗਤ ਵਿਭਾਗ ਨੂੰ ਆਡੀਓਪ੍ਰੋਡਕਸ਼ਨ ਅਤੇ ਸਮਾਰਟ ਟੀਚਿੰਗ ਦੀਆਂ ਸੁਵਿਧਾਵਾਂ ਪ੍ਰਾਪਤ ਹੋਈਆ ਹਨ। ਬੈਂਗਲੌਰ ਵਿਖੇ 2014 ਵਿਚ ਰਾਸ਼ਟਰੀ ਵਿਗਿਆਨ ਚੱਲ ਚਿੱਤਰ ਮੇਲੇ ਵਿਚ ਵਿਭਾਗ ਨੂੰ ਬ੍ਰਾਂਜ਼ਵੀਵਰ ਅਵਾਰਡ ਨਾਲ ਨਵਾਜ਼ਿਆ ਗਿਆ ਹੈ । ਇਸ ਵਿਭਾਗ ਦੀ ਆਂਡਾਕੁਮੈਂਟਰੀ ਫਿਲਮਾਂ 2013 ਵਿਚ ਕਲਕੱਤਾਂ ਅਤੇ 2015 ਵਿਚ ਮੁੰਬਈ ਵਿਖੇ ਸਕਰੀਨਿੰਗ ਲਈ ਚੁਣੀ ਗਈਆਂ । ਸਾਲ 2016 ਯੂ. ਜੀ. ਸੀ ਦੇ ਤਹਿਤ ਨੈਸ਼ਨਲ ਅਸੈਸਮੈਂਟ ਅਤੇ ਐਕਰੀਡੀਟੇਸ਼ਨ ਕੌਂਸਲ ਜੋ ਕਿ ਇਕ ਸਵੈ-ਸਪੰਨ ਸੰਸਥਾਂ ਹੈ, ਵੱਲੋਂ ਵਿਭਾਗ ਦੀ ਪੱਤਰਕਾਰੀ ਦੀ ਸਿੱਖਿਆ ਵਿਚ ਯੋਗਦਾਨ ਲਈ ਸਰਾਹਨਾ ਕੀਤੀ ਗਈ ਹੈ । ਫੁੱਲ ਬ੍ਰਾਈਟ ਸਕਾਲਰਸ਼ਿਪ ਪ੍ਰਾਪਤ ਸਾਇਰਾ ਕੂਜ਼ ਯੂਨੀਵਰਸਿਟੀ ਦੇ ਪ੍ਰੋ. ਬਟਨੀ ਅਤੇ ਪਲੈਟਸ ਬਰਗ ਯੂਨੀਵਰਸਿਟੀ ਦੇ ਡਾ. ਸਕੁੰਤਲਾ ਰਾਓ ਸਾਲ2003-2005 ਤੱਕ ਅਧਿਆਪਕ ਵਜੋਂ ਵਿਭਾਗ ਨਾਲ ਜੁੜ ਰਹੇ । ਸਾਲ 1992 ਤੋਂ ਵਿਭਾਗ ਦੇ ਬਹੁਤ ਸਾਰੇ ਵਿਦਿਆਰਥੀ ਯੂ . ਜੀ .ਸੀ ਨੈੱਟ ਦੀ ਯੋਗਤਾ ਪਾਸ ਕਰ ਚੁੱਕੇ ਹਨ ਅਤੇ ਘੱਟੋ-ਘੱਟ 12 ਪੀ.ਐੱਚ.ਡੀ ਦੇ ਵਿਦਿਆਰਥੀਆਂ ਨੂੰ ਫੈਲੋਸ਼ਿਪ ਮਿਲ ਚੁੱਕੀ ਹੈ । ਮੌਜੂਦਾ ਸਮੇ ਇਨ੍ਹਾਂ ਵਿਚੋ ਪੀ.ਐੱਚ.ਡੀ ਦੇ ਦੋ ਸੀਨੀਅਰ ਅਤੇ ਛੇਂ ਜੂਨੀਅਰ ਰਿਸਰਚ ਸਕਾਲਰ ਵੱਖੋ ਵੱਖਰੀਆਂ ਸਕੀਮਾਂ ਜਿਵੇ ਕਿ ਆਈ.ਸੀ.ਐੱਸ.ਐੱਸ. ਆਰ, ਯੂ. ਜੀ. ਸੀ ਨੈੱਟ, ਆਰ.ਜੀ.ਐੱਨ.ਐੱਫ ਅਤੇ ਐੱਮ.ਏ.ਐੱਨ.ਐੱਫ ਤੋਂ ਵਜੀਫਾ ਪ੍ਰਾਪਤ ਕਰ ਰਹੇ ਹਨ ।
ਮੰਤਵ ਅਤੇ ਮਕਸਦ
ਤੇਜ਼ੀ ਨਾਲ ਬਦਲ ਰਹੇ ਮੀਡੀਆ ਦੇ ਦੌਰ ਵਿਚ ਅਸੀਂ ਆਪਣੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੁਨਿਹਰੀ ਬਨਾਉਣ, ਸਮਾਜਿਕ ਵਿਕਾਸ ਅਤੇ ਸਿੱਖਿਆ ਦਾ ਵਧੀਆ ਮਾਹੌਲ ਦੇਣ ਲਈ ਵਚਨ ਬੱਧ ਹਾਂ । ਮੀਡੀਆ ਅਤੇ ਸੰਚਾਰ ਖੇਤਰਾਂ ਲਈ ਨੌਜਵਾਨ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਅਸੀ ਲਗਾਤਾਰ ਉਹਨਾਂ ਵਿਚ ਕਦਰਾਂ ਕੀਮਤਾਂ, ਹੁਨਰ, ਸਿਰਜਣਾਤਮਕਤਾ, ਪੇਸ਼ੇਵਰ ਨੈਤਿਕਤਾਂ ਅਤੇ ਮਿਆਰੀ ਕਰਨ ਲਈ ਪੂਰੇ ਦ੍ਰਿੜ ਇਰਾਦੇ ਨਾਲ ਆਲੋਚਨਾਤਮਕ ਸੋਚ, ਵਿਸ਼ਲੇਸ਼ਣਾਤਮਕ ਸਮਝ ਤੇ ਮੁਕਾਬਲੇ ਵਾਲੀ ਭਾਵਨਾ ਨੂੰ ਪੈਦਾ ਕਰਨ ਲਈ ਕਾਰਜ ਸ਼ੀਲਹਾਂ । ਵਿਭਾਗ ਦੀ ਬੇਹਤਰੀਨ ਅਤੇ ਲਗਾਤਾਰ ਹੋਣ ਵਾਲੀ ਤਰੱਕੀ ਅਤੇ ਅਕਾਦਮਿਕਤਾ ਦੀ ਸ਼ੁਰੂਆਤ ਨਾਲ ਸਾਂਝ ਪੱਕੀ ਕਰਨ ਲਈ ਅਸੀ ਯਤਨਸ਼ੀਲ ਹਾਂ । ਭਵਿੱਖ ਵਿਚ ਅਸੀ ਪੇਸ਼ੇਵਰ ਉਦੇਸ਼ਾਂ ਅਤੇ ਉੱਚੇ ਮਿਆਰਾਂ ਦੀ ਪ੍ਰਾਪਤੀ ਲਈ ਲਗਾਤਾਰ ਉਦੱਮਸ਼ੀਲ ਰਹਾਂਗੇ । ਨੇੜਲੇ ਭਵਿੱਖ ਵਿਚ ਅਸੀ ਇਕ ਅਜਿਹੇ ਬਿਹਤਰੀਨ ਸਕੂਲ ਆਫ਼ ਕਮਿਊਨੀਕੇਸ਼ਨ ਸਟੱਡੀਜ਼ ਦੀ ਉਮੀਦ ਕਰਦੇ ਹਾਂ ਜਿਸ ਵਿਚ ਸਮਾਜ ਲਈ ਇਕ ਅਰਥ ਭਰਪੂਰ ਪੱਤਰਕਾਰੀ ਵਿਚ ਲਗਾਤਾਰ ਆਪਣਾ ਯੋਗਦਾਨ ਪਾਉਂਦੇ ਰਹੀਏ।
ਪਾਠਕ੍ਰਮ
ਪੇਸ਼ ਕੀਤੇ ਗਏ ਕੋਰਸ ਅਤੇ ਫੈਕਲਟੀ
Information authenticated by
Dr. Nancy Devinder Kaur
Webpage managed by
University Computer Centre
Departmental website liaison officer
Mandeep Kaur
Last Updated on:
26-09-2023