ਸੰਖੇਪ ਜਾਣਕਾਰੀ
ਪੰਜਾਬੀ ਸਾਹਿਤ ਅਧਿਐਨ ਵਿਭਾਗ ਦੀ ਸਥਾਪਨਾ ਉੱਘੇ ਪ੍ਰੋਫ਼ੈਸਰ ਡਾ. ਅਤਰ ਸਿੰਘ ਦੀ ਪ੍ਰਧਾਨਗੀ ਹੇਠ 13/04/1967 ਨੂੰ ਹੋਈ। ਪੰਜਾਬੀ ਸਾਹਿਤ ਦੇ ਖੇਤਰ ਵਿਚ ਖੋਜ ਲਈ ਸਮਰਪਿਤ, ਪੰਜਾਬੀ ਸਾਹਿਤ ਅਧਿਐਨ ਵਿਭਾਗ ਸਾਰੇ ਦੇਸ਼ ਵਿੱਚ ਆਪਣੀ ਕਿਸਮ ਦਾ ਮਾਤਰ ਇਕੋਇਕ ਵਿਭਾਗ ਹੈ।
ਉਦੇਸ਼
ਪੰਜਾਬੀ ਸਾਹਿਤ ਅਤੇ ਭਾਸ਼ਾ ਦੇ ਵਿਕਾਸ ਲਈ ਵਿਭਾਗ ਦੇ ਮੁੱਲਵਾਨ ਖੋਜ ਕਾਰਜਾਂ ਰਾਹੀਂ ਪੰਜਾਬੀ ਸਾਹਿਤ ਨੂੰ ਇਕ ਵਿਦਵਤਾਪੂਰਣ ਦ੍ਰਿਸ਼ਟੀਕੋਣ ਪ੍ਰਦਾਨ ਕਰਨਾ।
ਵਿਭਾਗੀ ਗਤੀਵਿਧੀਆਂ
ਵਿਭਾਗ ਦਾ ਮੁੱਖ ਕੰਮ ਪੰਜਾਬੀ ਸਾਹਿਤ ਨਾਲ ਸੰਬੰਧਤ ਹਵਾਲਾ ਪੁਸਤਕਾਂ ਪ੍ਰਕਾਸ਼ਿਤ ਕਰਨਾ ਹੈ। ਇਹਨਾਂ ਵਿੱਚ ਪਰਿਭਾਸ਼ਕ ਸ਼ਬਦਾਵਲੀ ਕੋਸ਼/ਸ਼ਬਦਾਰਥ, ਵਿਸ਼ਵ ਕੋਸ਼/ਮਹਾਨ ਕੋਸ਼, ਸ਼ਬਦ ਕੋਸ਼, ਪੰਜਾਬੀ ਸਾਹਿਤ ਦੇ ਇਤਿਹਾਸ ਉੱਤੇ ਆਧਾਰਿਤ ਪੁਸਤਕਾਂ, ਪੰਜਾਬੀ ਸਾਹਿਤ ਆਲੋਚਨਾ, ਅਨੁਵਾਦ ਅਤੇ ਉੱਘੇ ਵਿਦਵਾਨਾਂ ਅਤੇ ਲੇਖਕਾਂ ਦੇ ਮੋਨੋਗ੍ਰਾਫ਼ ਆਦਿ ਸ਼ਾਮਲ ਹਨ। ਵਿਭਾਗ ਦੁਆਰਾ ਛਮਾਹੀ ਖੋਜ ਮੈਗਜ਼ੀਨ (ਖੋਜ ਪਤ੍ਰਿਕਾ) ਕੱਢਿਆ ਜਾਂਦਾ ਹੈ ਜੋ ਕਿ ਪਿਛਲੇ ਪੰਜਾਹ ਵਰ੍ਹਿਆਂ ਤੋਂ ਲਗਾਤਾਰ ਚੱਲ ਰਿਹਾ ਹੈ। ਵਿਭਾਗ ਨੇ ਪੰਜਾਬੀ ਦੇ ਸਾਰੇ ਖੋਜ ਖੇਤਰਾਂ ਜਿਵੇਂ ਕਵਿਤਾ, ਨਾਟਕ, ਗਲਪ, ਜੀਵਨੀ, ਰੇਖਾ ਚਿੱਤਰ ਅਤੇ ਸਫਰਨਾਮਾ ਖੇਤਰਾਂ ਵਿੱਚ ਖੋਜ ਕਾਰਜ ਕਰਵਾਏ ਹਨ।
ਵਿਭਾਗ ਦੁਆਰਾ ਮਹਾਨ ਕ੍ਰਿਤਾਂ ਦੇ ਸੰਪਾਦਨ ਦਾ ਕੰਮ ਕੀਤਾ ਗਿਆ ਹੈ।
ਪ੍ਰਾਪਤੀਆਂ
- ਵੱਖਵੱਖ ਲੜੀ ਹੇਠ 415 (ਚਾਰ ਸੌ ਪੰਦਰਾਂ) ਖੋਜ ਪੁਸਤਕਾਂ ਦਾ ਪ੍ਰਕਾਸ਼ਨ, ਜਿਸ ਵਿੱਚ 11 ਡਿਕਸ਼ਨਰੀਆਂ ਅਤੇ 'ਖੋਜ ਪਤ੍ਰਿਕਾ' ਦੇ 79 ਅੰਕ ਸ਼ਾਮਲ ਹਨ।
- 170 ਖੋਜ ਪ੍ਰੋਜੈਕਟ ਪ੍ਰਗਤੀ ਵਿੱਚ ਹਨ।
- ਡਾ. ਰਾਜਗੁਰੂ ਦੁਆਰਾ ਭਰਤ ਮੁਨੀ ਦੇ ਕਲਾਸੀਕਲ ਗ੍ਰੰਥ ਨਾਟਸ਼ਾਸਤਰ ਦਾ ਅਨੁਵਾਦ ਕਰਨ ਲਈ, ਬਿਹਤਰੀਨ ਅਨੁਵਾਦ ਵਜੋਂ ਵਿਭਾਗ ਦੀ ਪ੍ਰਕਾਸ਼ਨਾ ਨੂੰ ਸਾਹਿਤ ਅਕਾਦਮੀ ਦਾ ਐਵਾਰਡ ਪ੍ਰਾਪਤ ਹੋਇਆ।
ਪੇਸ਼ ਕੀਤੇ ਗਏ ਕੋਰਸ ਅਤੇ ਫੈਕਲਟੀ
Information authenticated by
Dr. PARMEET KAUR, Head
Webpage managed by
Department
Departmental website liaison officer
--
Last Updated on:
10-08-2023