ਵਿਭਾਗ ਦਾ ਇਤਿਹਾਸ
ਸਮਾਜ ਕਾਰਜ ਵਿਭਾਗ ਦੀ ਸਥਾਪਨਾ ਸਾਲ 1987 ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ 25ਵੀਂ ਵਰੇਗੰਢ (ਸਿਲਵਰ ਜੁਬਲੀ) ਦੇ ਮੌਕੇ ਤੇ ਹੋਈ। ਇਸ ਵਿਭਾਗ ਦਾ ਮੁੱਖ ਉਦੇਸ਼ 'ਕਿੱਤਾ ਪ੍ਰਮੁੱਖ' ਸਮਾਜ ਕਾਰਜ ਵਿਸ਼ੇ ਨੂੰ ਉਤਸਾਹਿਤ ਕਰਨਾ ਅਤੇ ਇਸ ਵਿਸ਼ੇ ਦੁਆਰਾ ਵਿਦਿਆਰਥੀਆਂ ਵਿਚ ਵਿਗਿਆਨਕ ਸੋਚ ਅਤੇ ਸਮਾਜ ਭਲਾਈ ਲਈ ਲੋੜੀਂਦੀ ਨਿਪੁੰਨਤਾ ਅਤੇ ਕਾਰਜਕੁਸ਼ਲਤਾ ਨੂੰ ਉਤਸਾਹਿਤ ਕਰਨਾ ਹੈ। ਸਮਾਜ ਕਾਰਜ ਵਿਭਾਗ, ਸਮਾਜ ਕਾਰਜ ਵਿਸ਼ੇ ਉੱਤੇ ਉੱਚ ਸਿੱਖਿਆ ਪ੍ਰਦਾਨ ਕਰਨ ਵਾਲਾ ਪੰਜਾਬ ਦਾ ਇਕਲੌਤਾ ਵਿਭਾਗ ਹੈ। ਸਮਾਜ ਕਾਰਜ ਵਿਚ ਵੱਖ-ਵੱਖ ਵਿਸ਼ਿਆ ਨੂੰ ਪੜ੍ਹਾਉਣ ਤੋਂ ਇਲਾਵਾ ਜ਼ਮੀਨੀ ਹਾਲਾਤਾਂ ਵਿਚ ਕੰਮ ਕਰਨ ਅਤੇ ਵੱਖੋ-ਵੱਖਰੇ ਸਰਕਾਰੀ ਪ੍ਰੋਗਰਾਮਾਂ ਨੂੰ ਆਮ ਲੋਕਾਂ ਵਿਚ ਕਿਵੇਂ ਜਾਣੂ ਕਰਵਾਉਣਾ ਹੈ, ਲਈ "ਫੀਲਡ ਵਰਕ" ਦੁਆਰਾ ਅਸਲੀ ਹਾਲਤਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ, ਜਿਸ ਵਿਚ ਵਿਦਿਆਰਥੀਆਂ ਨੂੰ ਆਉਂਦੀਆਂ ਮੁਸ਼ਕਿਲਾਂ ਦਾ ਹੱਲ ਉਹਨਾਂ ਦੇ ਵੱਖੋ-ਵੱਖਰੇ ਸੁਪਰਵਾਈਜ਼ਰਾਂ ਦੁਆਰਾ ਕੀਤਾ ਜਾਂਦਾ ਹੈ। ਇਸ ਵਿਚ MSW-I ਦੇ ਵਿਦਿਆਰਥੀਆਂ ਨੂੰ ਇਕ ਪਿੰਡ ਅਲਾਟ ਕੀਤਾ ਜਾਂਦਾ ਹੈ ਅਤੇ MSW-II ਦੇ ਵਿਦਿਆਰਥੀਆਂ ਨੂੰ ਉਹਨਾਂ ਦੀ ਯੋਗਤਾ ਅਤੇ ਰੁਚੀ ਅਨੁਸਾਰ ਇਕ ਏਜੰਸੀ ਅਲਾਟ ਕੀਤੀ ਜਾਂਦੀ ਹੈ। ਜਿੱਥੇ ਵਿਦਿਆਰਥੀ ਆਪਣੀ ਕਿਤਾਬੀ ਜਾਣਕਾਰੀ ਨੂੰ ਅਸਲੀ ਹਾਲਤਾਂ ਵਿਚ ਪਰਖਦੇ ਹਨ ਅਤੇ ਆਪਣੀ ਕਾਰਜਕੁਸ਼ਲਤਾ ਅਤੇ ਨਿਪੁੰਨਤਾ ਵਿਚ ਵਾਧਾ ਕਰਦੇ ਹਨ। ਸਮਾਜ ਕਾਰਜ ਵਿਸ਼ੇ ਦੀ ਪੜ੍ਹਾਈ ਕਰ ਚੁੱਕੇ ਵਿਦਿਆਰਥੀ ਮੌਜੂਦਾ ਸਮੇਂ ਦੌਰਾਨ ਵੱਡੇ ਉਦਯੋਗਾਂ ਵਿਚ ਮਜ਼ਦੂਰ ਭਲਾਈ ਅਫ਼ਸਰ ਤੋਂ ਇਲਾਵਾ ਉਦਯੋਗਿਕ ਸਮਾਜ ਭਲਾਈ ਅਧੀਨ ਚੱਲਦੇ ਵੱਖੋ-ਵੱਖਰੇ ਪ੍ਰੋਜੈਕਟਾਂ ਵਿਚ ਬਤੌਰ ਪ੍ਰੋਜੈਕਟ ਅਫ਼ਸਰ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਵਿਦਿਆਰਥੀ ਸਰਕਾਰ ਦੁਆਰਾ ਚਲਾਏ ਜਾ ਰਹੇ NATIONAL HEALTH MISSION, PUNJAB AIDS CONTROL SOCIETY, DISTRICT CHILD PROTECTION UNIT, DISTRICT DRUG REHABILITATION CENTRES ਅਤੇ ਹੋਰ ਕਈ ਵਿਭਾਗਾਂ ਵਿਚ ਵੱਖੋ-ਵੱਖਰੇ ਅਹੁੱਦਿਆਂ ਉੱਤੇ ਕੰਮ ਕਰ ਰਹੇ ਹਨ। ਇਸ ਵਿਸ਼ੇ ਦੀ ਅੰਤਰਾਸ਼ਟਰੀ ਸੰਸਥਾਵਾਂ ਜਿਵੇਂ ਕਿ W.H.O, UNO, UNICEF, CRY, SOS VILLAGE, GLOBAL FUND, UN AIDS ਅਤੇ ਹੋਰ ਸੰਸਥਾਵਾਂ ਵਿਚ ਬਹੁਤ ਮੰਗ ਹੈ। ਹਰ ਸਾਲ ਵਿਭਾਗ ਦੇ 70% ਵਿਦਿਆਰਥੀ ਵਿਭਾਗ ਦੇ ਪਲੇਸਮੈਂਟ ਸੈੱਲ ਦੁਆਰਾ ਰੁਜ਼ਗਾਰ ਪ੍ਰਾਪਤ ਕਰ ਲੈਂਦੇ ਹਨ।
ਵਿਭਾਗ ਵਿਚ ਵਿਦਿਆਰਥੀਆਂ ਲਈ ਅਕਾਦਮਿਕ ਲੋੜ ਅਨੁਸਾਰ ਇੱਕ ਕਾਨਫਰੰਸ ਹਾਲ ਹੈ ਜੋ ਕਿ ਸਾਰੀਆਂ ਆਧੁਨਿਕ ਤਕਨੀਕਾਂ ਅਤੇ ਲੋੜੀਂਦੇ ਸਾਮਾਨ ਨਾਲ ਵਿਵਸਥਿਤ ਹੈ ਅਤੇ ਸਾਰੇ ਵਿਭਾਗ ਵਿਚ Wi-Fi ਦੀ ਸੁਵਿਧਾ ਉਪਲਬਧ ਹੈ। ਵਿਭਾਗ ਵਿਚ ਵਿਦਿਆਰਥੀਆਂ ਦੀਆਂ ਕੁੱਲ ਸੀਟਾਂ ਦੀ ਗਿਣਤੀ 33 ਹੈ। ਵਿਦਿਆਰਥੀਆਂ ਨੂੰ ਸਿੱਖਿਆ ਦੇਣ ਲਈ ਇੱਕ ਪ੍ਰੋਫ਼ੈਸਰ ਅਤੇ ਚਾਰ ਸਹਾਇਕ ਪ੍ਰੋਫ਼ੈਸਰ ਤੋਂ ਇਲਾਵਾ ਫੀਲਡ ਵਰਕ ਲਈ ਇੱਕ ਫੀਲਡ ਆਰਗੇਨਾਈਜ਼ਰ ਅਤੇ ਹੋਰ ਤਕਨੀਕੀ ਸਟਾਫ਼ ਮੌਜੂਦ ਹੈ।
ਪਾਠਕ੍ਰਮ
ਕੋਰਸ
ਪੇਸ਼ ਕੀਤੇ ਗਏ ਕੋਰਸ ਅਤੇ ਫੈਕਲਟੀ
ਵਿਭਾਗ ਦੇ ਫੀਲਡ ਵਰਕ ਦੀਆਂ ਪਾਰਟਨਰ ਏਜੰਸੀਆਂ ਇਸ ਪ੍ਰਕਾਰ ਹਨ
- ਨਵਜੀਵਨੀ ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ, ਸੂਲਰ, ਪਟਿਆਲਾ
- ਪਟਿਆਲਾ ਸਕੂਲ ਫਾਰ ਡਫ਼ ਐਂਡ ਬਲਾਈਂਡ
- ਬੀ. ਈ. ਆਸ਼ਾ ਸਕੂਲ, ਪਟਿਆਲਾ
- ਪਟਿਆਲਾ ਫਾਊਂਡੇਸ਼ਨ, ਪਟਿਆਲਾ
- ਐਸ.ਓ.ਐਸ ਵਿਲੇਜ, ਰਾਜਪੁਰਾ
- ਨਾਭਾ ਫਾਊਂਡੇਸ਼ਨ, ਨਾਭਾ
- ਆਲ ਇੰਡੀਆ ਪਿੰਗਲਾ ਆਸ਼ਰਮ, ਸਨੌਰ
- ਸਾਈਂ ਬਿਰਧ ਆਸ਼ਰਮ, ਚੌਰਾ
- ਸਾਕੇਤ ਹਸਪਤਾਲ, ਪਟਿਆਲਾ
- ਟੀ.ਬੀ. ਹਸਪਤਾਲ, ਪਟਿਆਲਾ
- ਨਵਜੀਵਨ ਰੀਹੈਬਲੀਟੇਸ਼ਨ ਸੈਂਟਰ, ਦੌਲਤਪੁਰ
- ਪੈਪਸਿਕੋ, ਚੰਨੋ (ਪੰਜਾਬ)
- ਨਹਿਰੂ ਯੁਵਾ ਕੇਂਦਰ, ਪਟਿਆਲਾ
- ਡਿਸਟਰਿਕ ਚਾਈਲਡ ਪ੍ਰੋਟੈਕਸ਼ਨ ਯੂਨਿਟ, ਪਟਿਆਲਾ
- ਨੈਸ਼ਨਲ ਹੈਲਥ ਮਿਸ਼ਨ, ਪਟਿਆਲਾ ਡੈਡੀਕੇਟਿਡ ਬ੍ਰਦਰਜ਼, ਪਟਿਆਲਾ
- ਸਾਈਕੈਟਰਿਕ ਵਿਭਾਗ, ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ
- ਕਮਿਊਨਿਟੀ ਮੈਡੀਸਨ ਵਿਭਾਗ, ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ
- ਆਰਥੋਪੈਡਿਕ ਵਿਭਾਗ, ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ
- ਮਾਤਾ ਕੁਸ਼ੱਲਿਆ ਹਸਪਤਾਲ, ਪਟਿਆਲਾ
- ਆਈ.ਸੀ.ਟੀ.ਸੀ., ਸਰਕਾਰੀ ਰਾਜਿੰਦਰਾ ਹਸਪਤਾਲ,ਪਟਿਆਲਾ
- ਹੈਲਪਏਜ਼ ਇੰਡੀਆ, ਓਲਡ ਏਜ਼ ਹੋਮ, ਰੌਂਗਲਾ
Information authenticated by
Dr. RITU BALA
Webpage managed by
University Computer Centre
Departmental website liaison officer
Dr Jagmohan Singh
Last Updated on:
03-07-2023