The Department of English was established with the founding of the University in 1962. It has enjoyed a pride of place not only in Punjabi University but in the entire North India as well. Its stature in teaching, research and other academic activities has always been exemplary. The postgraduate course and research degrees (Master of Philosophy and Doctor of Philosophy) offered by the Department are highly sought after. Each year hundreds of students wish to seek admission to various courses; and out of those who make it, nearly 150 students pass out with postgraduate and research degrees.
The Department has been enriched by a large number of personalities who remained associated with it for varying number of years. It has been headed by leading scholars and teachers of great eminence such as Dr. Amrik Singh, Dr. Darshan Singh Maini, Dr. B.R. Rao, Dr. Gurbhagat Singh, Dr. G.S. Rahi, Dr. Gulshan Rai Kataria, Dr. Manjit Inder Singh, Dr. Rajesh Sharma and Dr. Jaspreet Mander. They have nurtured an intellectual atmosphere co-operation and give-and-take milieu in which all give their best for the benefit of students and research scholars.
The Department runs a wide range of courses, beginning with Introduction to Poetry: Medieval and Renaissance, Classical and Elizabethan Drama, English Phonetics and Phonology, William Shakespeare: From Stage to Screen, Beginnings of the Novel Literary Criticism, Poetry from Neoclassical to Victorian Age, Contemporary Essay and others in M.A. Part I. In Part II, the core courses offered are Literature and Modernity, Literary and Cultural Theory, Modern Indian Literature in Translation, Literature and Politics, and Literature and Gender. The optional courses are Literature and Postcoloniality, Creative Writing, and Language and Linguistics. In M.Phil./Ph.D. Course Work, the courses offered are Research Methodology, Interdisciplinary Perspectives, Literature, Exile and Diaspora, Modern World Poetry, Film Studies etc.
Among various co-curricular activities organised by the Department on a regular basis are national seminars, Prof. B.R. Rao Memorial Lecture (which is delivered by a prominent personality/academician on a topic of cultural and literary significance), and Sood Memorial Paper Reading Contest. The Department provides career counselling, including counselling for UGC-NET. About 10-15 students qualify UGC-NET every year. There is; further, a system of regular mentoring of Master's students by the research scholars. Fortnightly baithaks are held to encourage creative expression and intellectual engagement on socio-cultural issues. Besides, the Department has an Alumni Association.
ਵਿਭਾਗ ਬਾਰੇ
ਵਿਭਾਗ ਦੀ ਸਥਾਪਨਾ :1962
ਅੰਗਰੇਜ਼ੀ ਵਿਭਾਗ ਦੀ ਸਥਾਪਨਾ 1962 ਵਿਚ ਯੂਨੀਵਰਸਿਟੀ ਦੇ ਹੋਂਦ ਵਿਚ ਆਉਣ ਸਮੇਂ ਹੀ ਹੋਈ। ਅੰਗਰੇਜ਼ੀ ਅਧਿਆਪਨ ਅਤੇ ਖੋਜ ਲਈ ਵਿਭਾਗ ਸਿਰਫ ਯੂਨੀਵਰਸਿਟੀ ਵਿਚ ਹੀ ਨਹੀਂ ਸਗੋਂ ਪੂਰੇ ਉੱਤਰੀ ਭਾਰਤ ਵਿਚ ਜਾਣਿਆਂ ਜਾਂਦਾ ਹੈ। ਅਧਿਆਪਨ, ਖੋਜ ਅਤੇ ਹੋਰ ਅਕਾਦਮਿਕ ਗਤੀਵਿਧੀਆਂ ਵਿਚ ਵਿਭਾਗ ਵਲੋਂ ਕੀਤਾ ਗਿਆ ਕਾਰਜ ਮਿਸਾਲੀਆ ਥਾਂ ਰੱਖਦਾ ਹੈ। ਵਿਭਾਗ ਵਿਚ ਚੱਲ ਰਹੇ ਪੋਸਟ ਗ੍ਰੈਜੂਏਟ ਕੋਰਸ ਅਤੇ ਖੋਜ-ਡਿਗਰੀਆਂ (ਐਮ. ਫਿਲ. ਅਤੇ ਪੀਐੱਚ.ਡੀ.) ਲਈ ਵਿਦਿਆਰਥੀਆਂ ਵਿਚ ਹਮੇਸ਼ਾਂ ਖਿੱਚ ਰਹੀ ਹੈ। ਹਰ ਸਾਲ ਸੈਕੜੇ ਵਿਦਿਆਰਥੀ ਇਨ੍ਹਾਂ ਕੋਰਸਾਂ ਵਿਚ ਦਾਖ਼ਲਾ ਲੈਣ ਲਈ ਸਖਤ ਮਿਹਨਤ ਕਰਦੇ ਹਨ। ਹਰ ਸਾਲ ਵਿਭਾਗ ਵਿੋਚੋਂ ਲਗਭਗ 150 ਵਿਦਿਆਰਥੀ ਪੋਸਟ ਗ੍ਰੈਜੂਏਟ ਅਤੇ ਖੋਜ-ਡਿਗਰੀਆਂ ਲੈ ਕੇ ਪਾਸ ਹੁੰਦੇ ਹਨ।
ਵਿਭਾਗ ਨਾਲ ਸਮੇਂ-ਸਮੇਂ ਸਬੰਧਿਤ ਰਹੀਆਂ ਨਾਮਵਰ ਸ਼ਖਸੀਅਤਾਂ ਨੇ ਇਸ ਨੂੰ ਅਕਾਦਮਿਕ ਤੌਰ ’ਤੇ ਅਮੀਰ ਬਣਾਉਣ ਵਿਚ ਆਪਣਾ ਮੁੱਲਵਾਨ ਯੋਗਦਾਨ ਪਾਇਆ ਹੈ। ਵਿਭਾਗ ਦੀ ਅਗਵਾਈ ਉੱਚ ਕੋਟੀ ਦੇ ਵਿਦਵਾਨਾਂ ਅਤੇ ਅਧਿਆਪਕਾਂ ਜਿਵੇਂ ਕਿ; ਡਾ. ਅਮਰੀਕ ਸਿੰਘ, ਡਾ. ਦਰਸ਼ਨ ਸਿੰਘ ਮੈਨੀ, ਡਾ. ਬੀ.ਆਰ. ਰਾਓ, ਡਾ. ਗੁਰਭਗਤ ਸਿੰਘ, ਡਾ. ਜੀ.ਐਸ. ਰਾਹੀ, ਡਾ. ਗੁਲਸ਼ਨ ਰਾਇ ਕਟਾਰੀਆ, ਡਾ. ਮਨਜੀਤ ਇੰਦਰ ਸਿੰਘ, ਡਾ. ਰਾਜੇਸ਼ ਕੁਮਾਰ ਸ਼ਰਮਾ ਅਤੇ ਡਾ. ਜਸਪ੍ਰੀਤ ਮੰਡੇਰ ਵਲੋਂ ਕੀਤੀ ਜਾਂਦੀ ਰਹੀ ਹੈ । ਇਹਨਾਂ ਅਧਿਆਪਕਾਂ ਵਲੋਂ ਇਕ ਅਜਿਹਾ ਬੌਧਿਕ ਮਾ੍ਹੌਲ ਸਿਰਜਿਆ ਗਿਆ ਹੈ, ਜਿਸ ਵਿਚ ਵਿਦਿਆਰਥੀਆਂ ਅਤੇ ਖੋਜਾਰਥੀਆਂ ਦੇ ਬਿਹਤਰੀ ਲਈ ਵਿਭਾਗ ਆਪਸੀ ਸਹਿਯੋਗ ਸਹਿਤ ਲਗਤਾਰ ਗਤੀਸ਼ੀਲ ਹੈ।
ਵਿਭਾਗ ਵਲੋਂ ਚਲਾਏ ਜਾ ਰਹੇ ਕੋਰਸਾਂ ਦਾ ਕਲੇਵਰ ਬਹੁਤ ਵਿਸ਼ਾਲ ਹੈ। ਇਸ ਤਹਿਤ ਐਮ.ਏ. ਭਾਗ ਪਹਿਲਾ ਵਿਚ ਇੰਟਰੋਡਕਸ਼ਨ ਟੂ ਪੋੲੋਟਰੀ : ਮੀਡੀਵਲ ਐਂਡ ਰੈਨੇਸਾਂ, ਕਲਾਸੀਕਲ ਐਂਡ ਐਲਿਜ਼ਾਬਿਥਨ ਡਰਾਮਾ, ਇੰਗਲਿਸ਼ ਫੋਨੈਟਿਕਸ ਐਂਡ ਫੋਨੋਲੋਜੀ, ਵਿਲੀਅਮ ਸ਼ੇਕਸਪੀਅਰ : ਫਰਾਮ ਸਟੇਜ ਟੂ ਸਕਰੀਨ, ਬਿਗਨਿੰਗ ਆਫ ਨੋਵੇਲ ਲਿਟਰੇਰੀ ਕਰਿਟਿਸਿਜ਼ਮ, ਪੋਇਟਰੀ ਫਰਾਮ ਨਿਓਕਲਾਸੀਕਲ ਟੂ ਵਿਕਟੋਰੀਅਨ ਏਜ, ਕੰਟੈਂਪਰੇਰੀ ਐੱਸੇ ਆਦਿ ਸ਼ਾਮਿਲ ਹਨ। ਭਾਗ ਦੂਜਾ ਵਿਚ ਲਿਟਰੇਚਰ ਐਂਡ ਮੋਡਰਨਿਟੀ, ਲਿਟਰੇਰੀ ਐਂਡ ਕਲਚਰਲ ਥੀਉਰੀ, ਮਾਡਰਨ ਇੰਡੀਅਨ ਲਿਟਰੇਚਰ ਇਨ ਟਰਾਂਸਲੇਸ਼ਨ, ਲਿਟਰੇਚਰ ਐਂਡ ਪਾਲਿਟਿਕਸ ਅਤੇ ਲਿਟਰੇਚਰ ਐਂਡ ਜੈਂਡਰ ਪ੍ਰਮੁੱਖ ਰੂਪ ਵਿਚ ਪੜ੍ਹਾਏ ਜਾਂਦੇ ਹਨ। ਇਸ ਤੋਂ ਬਿਨਾਂ ਲਿਟਰੇਚਰ ਐਂਡ ਪੋਸਟਕਲੋਨੀਐਲਿਟੀ, ਕ੍ਰੀਏਟਵ ਰਾਇਟਿੰਗ, ਅਤੇ ਲੈਂਗੂਏਜ ਐਂਡ ਲਿੰਗੁਇਸਟਿਕਸ ਆਪਸ਼ਨਲ ਕੋਰਸ ਹਨ। ਐਮ.ਫ਼ਿਲ/ਪੀਐੱਚ.ਡੀ ਦੇ ਕੋਰਸ ਵਰਕ ਵਿਚ ਰਿਸਰਚ ਮੈਥੇਡੋਲੋਜੀ, ਇੰਟਰਡਿਸਿਪਲਿਨਰੀ ਪਰਸਪੈਕਟਿਵਜ਼ ਇਨ ਲਿਟਰੇਚਰ, ਐਗ਼ਜ਼ਾਇਲ ਐਂਡ ਡਾਇਸਪੋਰਾ, ਮਾਡਰਨ ਵਰਲਡ ਪੋਇਟਰੀ, ਫਿਲਮ ਸਟਡੀਜ਼ ਆਦਿ ਵਿਸ਼ੇ ਪੜ੍ਹਾਏ ਜਾਂਦੇ ਹਨ।
ਵਿਭਾਗ ਵਲੋਂ ਅਧਿਆਪਨ ਅਤੇ ਖੋਜ ਦੇ ਨਾਲ-ਨਾਲ ਅਨੇਕਾਂ ਹੋਰ ਮਹੱਤਵਪੂਰਨ ਗਤੀਵਿਧੀਆਂ ਵੀ ਕੀਤੀਆ ਜਾਂਦੀਆਂ ਹਨ। ਇਹਨਾਂ ਵਿਚ ਨਿਯਮਤ ਰੂਪ ਵਿਚ ਹੋਣ ਵਾਲੇ ਰਾਸ਼ਟਰੀ ਸੈਮੀਨਾਰ, ਪ੍ਰੋਫੈਸਰ ਬੀ. ਆਰ. ਰਾਓ ਯਾਦਗਾਰੀ ਲੈਕਚਰ (ਜੋ ਕਿ ਕਿਸੇ ਨਾਮਵਰ ਹਸਤੀ/ਅਕਾਦਮਿਕ ਵਿਦਵਾਨ ਵਲੋਂ ਸਭਿਆਚਾਰ ਅਤੇ ਸਾਹਿਤ ਨਾਲ ਸਬੰਧਿਤ ਮਹੱਤਵਸ਼ਾਲੀ ਵਿਸ਼ੇ ਉਪਰ ਦਿੱਤਾ ਜਾਂਦਾ ਹੈ) ਅਤੇ ਸੂਦ ਯਾਦਗਾਰੀ ਪੇਪਰ ਰੀਡਿੰਗ ਮੁਕਾਬਲਾ ਸ਼ਾਮਿਲ ਹਨ। ਵਿਭਾਗ ਵਲੋਂ ਵਿਦਿਆਰਥੀਆਂ ਦੇ ਕਰੀਅਰ ਕਾਊਂਸਲਿਂਗ ਲਈ ਵੀ ਵਿਸ਼ੇਸ਼ ਯਤਨ ਕੀਤੇ ਜਾਂਦੇ ਹਨ, ਜਿਸ ਵਿਚ UGC-NET ਦੀ ਤਿਆਰੀ ਸਬੰਧੀ ਵਿਸ਼ੇਸ਼ ਕਾਉਂਸਲਿਂਗ ਵੀ ਸ਼ਾਮਿਲ ਹੈ। ਹਰ ਸਾਲ ਵਿਭਾਗ ਦੇ ਤਕਰੀਬਨ 10-15 ਵਿਦਿਆਰਥੀ UGC-NET ਪਾਸ ਕਰਦੇ ਹਨ। ਇਸ ਤੋਂ ਇਲਾਵਾ ਐਮ.ਏ. ਵਿਦਿਆਰਥੀਆਂ ਦੀ ਬੌਧਿਕ ਅਗਵਾਈ ਲਈ, ਰਿਸਰਚ ਸਕਾਲਰਜ਼ ਦੀ ਨਿਯਮਤ ਅਗਵਾਈ ਵਿਚ, ਹਰ ਪੰਦਰਾਂ ਦਿਨਾਂ ਬਾਅਦ ਇਕ ‘ਬੈਠਕ’ ਦਾ ਆਯੋਜਨ ਹੁੰਦਾ ਹੈ। ਇਹ ‘ਬੈਠਕ’ ਸਮਾਜਿਕ-ਸਭਿਆਚਾਰਕ ਮਸਲਿਆਂ ਬਾਰੇ ਵਿਦਿਆਰਥੀਆਂ ਦੀ ਸਿਰਜਣਾਤਮਕ ਅਤੇ ਆਲੋਚਨਾਤਮਕ ਪ੍ਰਤਿਭਾ ਦੇ ਨਿਖਾਰਣ ਦਾ ਮੰਚ ਬਣਦੀ ਹੈ। ਇਸ ਦੇ ਨਾਲ ਵਿਭਾਗ ਦੀ ਅਲੂਮਨੀ ਐਸੋਸੀਏਸ਼ਨ ਵੀ ਕਾਰਜਸ਼ੀਲ ਹੈ।
Foreign Students in the Department
Nine students from Ethiopia, who came to the Department on Government Scholarships, completed their Masters Degree programme in 2000. All of them are working in various media in and outside Ethiopia. In the light of the high standard of this Department, as it has been duly projected outside, they were recommended and sponsored by their government for advanced training in this Department. Baruk Opio, a student from Kenya also did his Masters degree from this Department.
Thrust Areas
- British Literature
- American Literature
- World Literature in English
- Indian Writing in English
- Literary Theory and Criticism
Syllabus
Courses Offered and Faculty
Information authenticated by
Dr. Jyoti Puri
Webpage managed by
Department
Departmental website liaison officer
Mr. Surinder Singh Sohi
Last Updated on:
23-12-2022